ਸਿੱਖ ਇਤਿਹਾਸ ਦੇ ਕੁਰਬਾਨੀ ਭਰੇ ਪੰਨਿਆਂ ਬਾਰੇ ਬਣੀ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’
ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਪਰਦੇ ਤੇ ਦਿਖਾਉਂਦੀ ਪਹਿਲੀ ਥਰੀ ਡੀ ਐਨੀਮੇਸ਼ਨ ਫ਼ਿਲਮ ਨੇ ਯੂ ਕੇ ਵਿਚ ਪਹਿਲੇ ਹਫ਼ਤੇ ਰਿਕਾਰਡ ਤੋੜ ਸਫ਼ਲਤਾ ਹਾਸਲ ਕੀਤੀ ਹੈ । ਖੂਨ ਨਾਲ ਰੰਗੇ ਪਰ ਕੁਰਬਾਨੀ ਭਰੇ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਇਹ ਦਾਸਤਾਨ ਹੈ, ਜਦੋਂ ਇਕ ਪਾਸੇ ਮੁੱਠੀ ਭਰ ਸਿੱਖ ਅਤੇ ਦੂਜੇ ਪਾਸੇ ਸਾਰੇ ਦੇਸ਼ ਦੇ ਕਈ ਰਜਵਾੜਿਆਂ ਦਾ ਮੁਲਖਈਆ ਲੱਖਾਂ ਦੀ ਗਿਣਤੀ ਵਿਚ ਘੇਰਾ ਪਾ ਕੇ ਸਿੱਖਾਂ ਨੂੰ ਨੇਸਤੋਨਾਬੂਦ ਕਰਨ ਲਈ ਕਾਹਲਾ ਸੀ । ਉਹਨਾਂ ਸੂਰਬੀਰ ਯੋਧਿਆਂ ਨੂੰ ਇਹ ਸੱਚੀ ਸ਼ਰਧਾਂਜ਼ਲੀ ਹੈ, ਜਿਹਨਾਂ ਦੀ ਕੁਰਬਾਨੀ ਅਤੇ ਬਹਾਦਰੀ ਦੀ ਬਦੌਲਤ ਅੱਜ ਸਿੱਖ ਸਾਰੀ ਦੁਨੀਆ ਵਿਚ ਕੇਸਰੀ ਨਿਸ਼ਾਨ ਸਾਹਿਬ ਝੁਲਾਉਂਦੇ ਹੋਏ ਇੱਜ਼ਤ ਮਾਣ ਨਾਲ ਰਹਿ ਰਹੇ ਹਨ ।
ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੇ ਬਚਪਨ ਤੋਂ ਲੈ ਕੇ ਉਹਨਾਂ ਦੀਆਂ ਸ਼ਹਾਦਤਾਂ ਤੱਕ ਦੇ ਸਮੇਂ ਬਾਰੇ ਇਹ ਐਨੀਮੇਸ਼ਨ ਮੂਵੀ ਸਿੱਖ ਇਤਿਹਾਸ ਦਾ ਚਿਤਰਣ ਕਰਦੀ ਹੈ । ਇਹ ਫ਼ਿਲਮ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਕਿ ਕਿੰਨੇ ਬਿਖੜੇ ਪੈਂਡੇ ਰਾਹੀਂ ਗੁਜਰਦਿਆਂ ਉਹਨਾਂ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਫਿਰ ਵੀ ਆਪਣੇ ਸਿੱਖੀ ਸਿਦਕ ਨੂੰ ਆਂਚ ਨਹੀਂ ਆਉਣ ਦਿੱਤੀ । ਦੇਸ਼ ਵਿਦੇਸ਼ ਵਿਚ ਜਿੱਥੇ ਵੀ ਇਹ ਫ਼ਿਲਮ ਦਿਖਾਈ ਗਈ ਹੈ, ਦਰਸ਼ਕ ਗਿੱਲੀਆਂ ਅੱਖਾਂ ਨਾਲ ਸਿਨੇਮੇ ਚੋਂ ਬਾਹਰ ਨਿੱਕਲੇ ਹਨ । ਕੁਝ ਦਰਸ਼ਕਾਂ ਵੱਲੋਂ ਸੁਝਾਅ ਆਇਆ ਹੈ ਕਿ ਇਸ ਫ਼ਿਲਮ ਦੀ ਤੁਲਨਾਂ ਦੂਜੀਆਂ ਮਨੋਰੰਜਨ ਵਾਲੀਆਂ ਫ਼ਿਲਮਾਂ ਨਾਲ ਨਾ ਕੀਤੀ ਜਾਵੇ । ਇਤਿਹਾਸ ਦਾ ਇਹ ਉਹ ਪੰਨਾ ਹੈ, ਜਿਸ ਨੇ ਦੱਖਣੀ ਏਸ਼ੀਆ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸੀ ।
watch online or download with IDM