||Kaum De Heere (2014)||
ਪੰਜਾਬ ਦੇ ਕੌੜੇ ਸੱਚ ਦੀ ਗਾਥਾ ਕੌਮ ਦੇ ਹੀਰੇ
ਗੀਤਕਾਰੀ ਤੇ ਗਾਇਕੀ ਤੋਂ ਬਾਅਦ ਹੁਣ ਰਾਜ ਕਾਕੜਾ ਲੋਕ-ਮਨਾਂ ਨੂੰ ਧੁਰ ਅੰਦਰ ਤਕ ਝੰਜੋੜ ਦੇਣ ਵਾਲੀ ਫ਼ਿਲਮ ‘ਕੌਮ ਦੇ ਹੀਰੇ’ ਲੈ ਕੇ ਆ ਰਿਹਾ ਹੈ ਜੋ ਕੁਝ ਹੀ ਦਿਨਾਂ ’ਚ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਪੰਜਾਬ ਦੇ 1984 ਦੇ ਸੰਤਾਪ ਨੂੰ ਲੈ ਕੇ ਕਈ ਫ਼ਿਲਮਾਂ ਬਣੀਆਂ ਹਨ, ਜਿੰਨਾਂ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਸਿੱਖਾਂ ’ਤੇ ਹੋਏ ਅੱਤਿਆਚਾਰ ਦੀ ਕਹਾਣੀ ਵਿਖਾਈ ਗਈ ਹੈ। ਰਾਜ ਕਾਕੜਾ ਦੀ ਫ਼ਿਲਮ ‘ਕੌਮ ਦੇ ਹੀਰੇ’ ਵੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੱਤਿਆ ਕਾਂਡ ’ਤੇ ਆਧਾਰਿਤ ਹੈ। ਰਾਜ ਕਾਕੜਾ ਅਨੁਸਾਰ ਇਸ ਫ਼ਿਲਮ ਦਾ ਮਕਸਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਕਾਲੇ ਦੌਰ ਦੀ ਅਸਲੀਅਤ ਤੋਂ ਜਾਣੂ ਕਰਵਾਉਣਾ ਹੈ।
ਸਾਊਂਡਬੂਮ ਐਂਟਰਟੇਨਮੈਂਟ ਦੇ ਬੈਨਰ ਹੇਠ ਨਿਰਮਾਤਾ ਪਰਮਿੰਦਰ ਤੱਖਰ, ਕੰਵਲਜੀਤ ਸਿੰਘ ਅਤੇ ਸੁਖਪਾਲ ਸਿੰਘ ਮਾਨ ਦੀ ਇਸ ਫ਼ਿਲਮ ਦੀ ਕਹਾਣੀ, ਸੰਵਾਦ, ਸਕਰੀਨ ਪਲੇਅ ਲਿਖਣ ਦੇ ਨਾਲ-ਨਾਲ ਨਿਰਦੇਸ਼ਨ ਵੀ ਰਵਿੰਦਰ ਰਵੀ ਨੇ ਕੀਤਾ ਹੈ। ਬਤੌਰ ਅਦਾਕਾਰ ਰਾਜ ਕਾਕੜਾ ਨੇ ਭਾਈ ਬੇਅੰਤ ਸਿੰਘ ਦਾ ਕਿਰਦਾਰ ਨਿਭਾਇਆ ਹੈ। ਉਸ ਨਾਲ ਪੰਜਾਬੀ ਸਿਨੇਮੇ ਤੇ ਰੰਗਮੰਚ ਦਾ ਨਾਮੀ ਕਲਾਕਾਰ ਸਰਦਾਰ ਸੋਹੀ ਹੈ। ਦਰਸ਼ਕ ਪਹਿਲੀ ਵਾਰ ਸੋਹੀ ਨੂੰ ਵੱਖਰੇ ਰੂਪ ਵਿੱਚ ਦੇਖਣਗੇ। ਉਸ ਨੇ ਭਾਈ ਕੇਹਰ ਸਿੰਘ ਦਾ ਕਿਰਦਾਰ ਨਿਭਾਇਆ ਹੈ। ਸਤਵੰਤ ਸਿੰਘ ਦੀ ਭੂਮਿਕਾ ਸੁਖਦੀਪ ਸੁੱਖ ਨੇ ਨਿਭਾਈ ਹੈ। ਸੁਖਬੀਰ ਸਿੰਘ, ਰਾਜ ਧਾਲੀਵਾਲ, ਈਸ਼ਾ ਸ਼ਰਮਾ, ਰੈਨੂੰ ਆਦਿ ਫ਼ਿਲਮ ਦੇ ਬਾਕੀ ਕਲਾਕਾਰ ਹਨ। ਫ਼ਿਲਮ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ਗੀਤ ਰਾਜ ਕਾਕੜਾ ਨੇ ਲਿਖੇ ਹਨ ਜਿੰਨਾਂ ਨੂੰ ਸੁਖਸ਼ਿੰਦਰ ਸ਼ਿੰਦਾ, ਕਮਲ ਖ਼ਾਨ, ਸ਼ਹਿਨਾਜ਼ ਅਖਤਰ, ਹਰਦੀਪ, ਕ੍ਰਿਸ਼ਨਾ ਤੇ ਰਾਜ ਕਾਕੜਾ ਨੇ ਆਵਾਜ਼ ਦਿੱਤੀ ਹੈ।
ਰਾਜ ਕਾਕੜਾ ਨੇ ਦੱਸਿਆ ਕਿ ਇਸ ਫ਼ਿਲਮ ਦੀ ਮੂਲ ਕਹਾਣੀ ‘ਠੱਕਰ ਕਮਿਸ਼ਨ’ ਦੀ ਰਿਪੋਰਟ ’ਤੇ ਆਧਾਰਿਤ ਹੈ ਪਰ ਇਸ ਦੀ ਤਹਿ ਤਕ ਜਾਣ ਲਈ ਇਸ ਬਾਰੇ ਹੋਰ ਵੀ ਖੋਜ ਕੀਤੀ ਹੈ। ਇਸ ਫ਼ਿਲਮ ਜ਼ਰੀਏ ਹਕੀਕਤ ਨੂੰ ਪਰਦੇ ‘ਤੇ ਲਿਆਉਣ ਲਈ ਭਾਈ ਕੇਹਰ ਸਿੰਘ, ਸਤਵੰਤ ਸਿੰਘ, ਬੇਅੰਤ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ। ਫ਼ਿਲਮ ਵਿੱਚ ਬਹੁਤ ਸਾਰੇ ਅਜਿਹੇ ਪੱਖਾਂ ’ਤੇ ਵੀ ਚਾਨਣਾ ਪਾਇਆ ਗਿਆ ਹੈ ਜੋ ਅੱਜ ਤਕ ਸਾਹਮਣੇ ਨਹੀਂ ਆਏ। ਭਾਈ ਕੇਹਰ ਸਿੰਘ ਨਾਲ ਸਬੰਧਤ ਅਜਿਹੇ ਦ੍ਰਿਸ਼ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲਣਗੇ ਜਿੰਨਾਂ ਬਾਰੇ ਕਿਧਰੇ ਵੀ ਕੋਈ ਜ਼ਿਕਰ ਨਹੀਂ ਮਿਲਦਾ। ਇਸ ਫ਼ਿਲਮ ਜ਼ਰੀਏ ਹੋਰ ਵੀ ਕਈ ਤਲਖ਼ ਹਕੀਕਤਾਂ ਨੂੰ ਪਰਦੇ ’ਤੇ ਉਤਾਰਨ ਦਾ ਯਤਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਫ਼ਿਲਮ ਦੇ ਕੁਝ ਦ੍ਰਿਸ਼ਾਂ ’ਤੇ ਸੈਂਸਰ ਬੋਰਡ ਨੇ ਇਤਰਾਜ਼ ਪ੍ਰਗਟਾਉਦਿਆਂ ਰੋਕ ਲਾ ਦਿੱਤੀ ਸੀ
ਸੰਪਰਕ: 98146-07737
[325MB | DVDScr | 480P]

Genre(s): Crime | Drama
Released On: 28 Aug 2014
Directed By: Ravinder Ravi
Star Cast: Sardar Sohi, Sukhdeep Singh, Isha Sharma and Raj Kakra


Synopsis: Kaum De Heere (English translation: Gem of Community or Diamonds of the Community) is a Punjabi movie based on life of Satwant Singh, Beant Singh and Kehar Singh who assassinated Indira Gandhi.
As of 22 August, the movie is barred from release in India. Punjab units of Indian National Congress and Bhartiya Janata Party have demanded a ban on the film.