Sunday 5 October 2014

ਪ੍ਰਸੋਨਲ ਵਿਭਾਗ ਵੱਲੋਂ ਪੰਜਾਬ ਦੇ 'ਏ-ਵਰਗ' ਦੇ ਮੁਲਾਜ਼ਮਾਂ ਨੂੰ 'ਸੀ-ਵਰਗ' ਵਿਚ ਮੰਨਣ ਅਤੇ 'ਬੀ-ਵਰਗ' ਦੇ ਮੁਲਾਜ਼ਮਾਂ ਨੂੰ ਹੇਠਲੇ ਵਰਗ 'ਚ ਮੰਨਣ ਦਾ ਪੱਤਰ ਜਾਰੀ

ਪ੍ਰਸੋਨਲ ਵਿਭਾਗ ਵੱਲੋਂ ਪੰਜਾਬ ਦੇ 'ਏ-ਵਰਗ' ਦੇ ਮੁਲਾਜ਼ਮਾਂ ਨੂੰ 'ਸੀ-ਵਰਗ' ਵਿਚ ਮੰਨਣ ਅਤੇ 'ਬੀ-ਵਰਗ' ਦੇ ਮੁਲਾਜ਼ਮਾਂ ਨੂੰ ਹੇਠਲੇ ਵਰਗ 'ਚ ਮੰਨਣ ਦਾ ਪੱਤਰ ਜਾਰੀ

 ਸੂਬਾ ਸਰਕਾਰ ਵੱਲੋਂ ਦੀਵਾਲੀ ਦੇ ਤੋਹਫ਼ੇ ਵਜੋਂ ਕਿਸੇ ਐਲਾਨ ਦੀ ਉਡੀਕ ਕਰ ਰਹੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਝਿੰਜੋੜ ਦੇਣ ਵਾਲੀ ਖ਼ਬਰ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਸਰਕਾਰੀ ਅਸਾਮੀਆਂ ਦੇ ਵਰਗੀਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਭਰ ਦੇ ਦਰਜਾ-ਏ (ਏ-ਕੈਟੇਗਰੀ) ਮੁਲਾਜ਼ਮ 'ਸੀ-ਕੈਟੇਗਰੀ' ਵਿਚ ਪਹੁੰਚ ਗਏ ਹਨ। ਪ੍ਰਸੋਨਲ ਮਹਿਕਮੇ ਦੇ ਇਸ ਪੱਤਰ (ਨੰਬਰ: 17/22/12-1ਪੀ.ਪੀ.1/836) ਨਾਲ ਹੁਣ ਜਿੱਥੇ ਵੱਖ-ਵੱਖ 74 ਵਰਗਾਂ ਦੇ ਏ-ਕੈਟੇਗਰੀ ਮੁਲਾਜ਼ਮ, ਸੀ-ਕੈਟੇਗਰੀ ਵਿਚ ਪਹੁੰਚ ਗਏ ਹਨ, ਉਥੇ ਸਿੱਖਿਆ ਮਹਿਕਮੇ ਦਾ ਸਮੁੱਚਾ ਮਾਸਟਰ ਕੇਡਰ, ਜਿਸ ਵਿਚ 50 ਹਜ਼ਾਰ ਤੋਂ ਜ਼ਿਆਦਾ ਮਾਸਟਰ ਅਧਿਆਪਕ ਹਨ, ਏ-ਕੈਟੇਗਰੀ ਤੋਂ ਸੀ-ਕੈਟੇਗਰੀ ਵਿਚ ਪਹੁੰਚ ਗਿਆ ਹੈ, ਜਦਕਿ ਬੀ-ਕੈਟੇਗਰੀ ਵਾਲੇ ਮੁਲਾਜ਼ਮ ਉਸ ਤੋਂ ਹੇਠਲੀਆਂ ਕੈਟੇਗਰੀਆਂ 'ਚ ਪਹੁੰਚ ਗਏ ਹਨ।
 ਨੋਟੀਫਿਕੇਸ਼ਨ ਅਨੁਸਾਰ ''ਸਰਕਾਰ ਵੱਲੋਂ ਵਿਚਾਰ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਕਿ ਵਿੱਤ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ : 5/10/09 - 5 ਐਫ.ਪੀ. 1/207, ਮਿਤੀ 27 ਮਈ 2009 (ਪੰਜਾਬ ਸਿਵਲ ਸੇਵਾਂਵਾਂ (ਸੋਧੇ ਤਨਖਾਹ) ਨਿਯਮ, 2009) ਰਾਹੀਂ ਲਾਗੂ ਕੀਤੀ ਗਈ ਸੇਵਾਵਾਂ ਦੀ ਗਰੁੱਪਿੰਗ ਹੁਣ ਵੀ ਉਸੇ ਤਰ੍ਹਾਂ ਲਾਗੂ ਰਹੇਗੀ, ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਭਾਵੇਂ ਸਰਕਾਰ ਵੱਲੋਂ ਕੁੱਝ ਕੈਟਾਗਰੀਜ਼/ ਅਸਾਮੀਆਂ ਦੇ ਪੇ ਬੈਂਡ/ਗਰੇਡ ਪੇਅ ਵਿਚ ਮੁੜ ਸੋਧ ਕੀਤੀ ਗਈ ਹੈ, ਪ੍ਰੰਤੂ ਉਸ ਸੇਵਾਵਾਂ/ਅਸਾਮੀਆਂ ਦੇ ਸੋਧੇ ਪੇ ਬੈਂਡ/ਗਰੇਡ ਪੇਅ ਕਰਕੇ ਉਨ੍ਹਾਂ ਦੀ ਗਰੁੱਪਿੰਗ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਇਹ ਪੱਤਰ ਮਿਸਲ ਨੰ: 14/12/2013 -3ਪੀ.ਪੀ. 3 ਤੇ ਮਾਨਯੋਗ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਅਨੁਸਾਰ ਜਾਰੀ ਕੀਤਾ ਜਾਂਦਾ ਹੈ।''
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵੇਲੇ 27 ਮਈ 2009, 1 ਅਕਤੂਬਰ 2011 ਅਤੇ 1 ਦਸੰਬਰ 2011 'ਚ ਪੰਜਾਬ ਸਰਕਾਰ ਨੇ 5ਵੇਂ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਿਸ਼ਾਂ ਲਾਗੂ ਕੀਤੀਆਂ, ਉਸ ਵੇਲੇ ਸਿਫ਼ਾਰਿਸ਼ਾਂ ਲਾਗੂ ਹੋਣ ਨਾਲ ਜਿਨ੍ਹਾਂ ਦੀ ਗ੍ਰੇਡ ਪੇ 5000 ਤੈਅ ਹੋਈ, ਉਸ ਮੁਲਾਜ਼ਮ ਸੀ-ਕੈਟੇਗਰੀ 'ਚੋਂ ਏ-ਕੈਟੇਗਰੀ ਵਿਚ ਆ ਗਏ, ਇਸੇ ਤਰ੍ਹਾਂ 3800 ਤੋਂ 4999 ਗ੍ਰੇਡ ਪੇਅ ਵਾਲੇ ਮੁਲਾਜ਼ਮਾਂ ਦੀ ਬੀ-ਕੈਟੇਗਰੀ ਬਣ ਗਈ, ਜਦਕਿ 3799 ਗ੍ਰੇਡ ਪੇ ਵਾਲੇ ਮੁਲਾਜ਼ਮ ਸੀ-ਕੈਟੇਗਰੀ 'ਚ ਮੰਨੇ ਜਾਣ ਲੱਗੇ।

 ਸਾਲ 2012 'ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟ ਬੈਂਕ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ 74 ਵਰਗਾਂ 'ਤੇ ਇਹ ਸਿਫ਼ਾਰਿਸ਼ਾਂ ਲਾਗੂ ਕੀਤੀਆਂ, ਜਿਸ 'ਚ ਵੱਡੇ ਪੱਧਰ 'ਤੇ ਮਾਲ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਮੁਲਾਜ਼ਮ/ਅਧਿਆਪਕਾਂ ਨੂੰ ਇਨ੍ਹਾਂ ਸਿਫ਼ਾਰਿਸ਼ਾਂ ਦਾ ਲਾਭ ਮਿਲਿਆ ਅਤੇ ਉਨ੍ਹਾਂ ਦੀਆਂ ਕੈਟੇਗਰੀਆਂ ਉੱਚੀਆਂ ਹੋ ਗਈਆਂ ਅਤੇ ਇਸ ਹਿਸਾਬ ਨਾਲ ਹੀ ਉਨ੍ਹਾਂ ਨੂੰ ਮੋਬਾਈਲ ਭੱਤਾ, ਗਰੁੱਪ ਬੀਮਾ ਯੋਜਨਾ (ਜੀ.ਆਈ.ਐਸ) ਅਤੇ ਐਲ. ਟੀ. ਸੀ. ਸਮੇਤ ਹੋਰ ਲਾਭ ਮਿਲਣ ਲੱਗੇ। ਪ੍ਰੰਤੂ ਸਰਕਾਰ ਵੱਲੋਂ ਉਪਰੋਕਤ ਪੱਤਰ ਜਾਰੀ ਕਰਨ ਨਾਲ ਹੁਣ ਜਿੱਥੇ ਮੁਲਾਜ਼ਮਾਂ ਦੀਆਂ ਕੈਟੇਗਰੀਆਂ ਬਦਲ ਗਈਆਂ ਹਨ, ਉੱਥੇ ਨਵੇਂ ਆਉਣ ਵਾਲੇ ਤਨਖਾਹ ਕਮਿਸ਼ਨ ਦੇ ਲਾਭਾਂ ਤੋਂ ਵੀ ਏ-ਕੈਟੇਗਰੀ ਤੋਂ ਸੀ-ਕੈਟੇਗਰੀ 'ਚ ਜਾਣ ਵਾਲੇ ਮੁਲਾਜ਼ਮ ਵਾਂਝੇ ਰਹਿਣਗੇ। ਇਸ ਤੋਂ ਇਲਾਵਾ ਪੱਤਰ ਜਾਰੀ ਹੋਣ ਨਾਲ ਹੁਣ ਏ-ਕੈਟੇਗਰੀ ਵਾਲੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਮੋਬਾਈਲ ਭੱਤਾ 500 ਰੁਪਏ ਮਹੀਨਾ ਨਹੀਂ, ਬਲਕਿ 150 ਰੁਪਏ ਮਹੀਨਾ ਮਿਲਿਆ ਕਰੇਗਾ, ਉਨ੍ਹਾਂ ਦਾ ਜੀ.ਆਈ.ਐਸ. ਭੱਤਾ ਹੁਣ 120 ਰੁਪਏ ਨਹੀਂ, ਬਲਕਿ 30 ਰੁਪਏ ਹੋਵੇਗਾ। ਇਸ ਤੋਂ ਇਲਾਵਾ ਐਲ.ਟੀ.ਸੀ. 'ਚ ਉਨ੍ਹਾਂ ਨੂੰ ਜਹਾਜ਼ ਦੀ ਲਾਭ ਰਾਸ਼ੀ ਨਹੀਂ ਬਲਕਿ ਸਲੀਪਰ ਦੀ ਲਾਭ ਰਾਸ਼ੀ ਮਿਲੇਗੀ।
original grades
(in Rs.)
Sr.
No.
Pre-revised Revised Initial
Pay
Group Pay Scale Pay
Band
Group Corresponding Pay Bands Grade
Pay
1. D 2520-100-3220-110
3660-120-4140
PB1 D 4900-10680 1300 6200
2. D 2720-100-3220-110
3660-120-4260
PB1 D 4900-10680 1400 6700
3. D 2820-100-3220-110
3660-120-4260-140
4400
PB1 D 4900-10680 1650 6950
4. C 3120-100-3220-110
3660-120-4260-140
4400-150-5000-160
5160
PB2 C 5910-20200 1900 7810
5. C 3120-100-3220-110
3660-120-4260-140
4400-150-5000-160
5800-200-6200
PB2 C 5910-20200 1950 7960
6. C 3330-110-3660-120
4260-140-4400-150
5000-160-5800-200
6200
PB2 C 5910-20200 2000 8240
7. C 4020-120-4260-140
4400-150-5000-160
5800-200-6200
PB2 C 5910-20200 2400 9880
8. C 4400-150-5000-160
5800-200-7000
PB2 C 5910-20200 2800 11170
9. C 4550-150-5000-160
5800-200-7000-220
7220
PB2 C 5910-20200 3000 11470
10 C 5000-160-5800-200
7000-220-8100
PB3 C 10300-34800 3200 13500
11 C 5480-160-5800-200
7000-220-8100-275
8925
PB3 C 10300-34800 3600 14430
12 C 5800-200-7000-220
8100-275-9200
PB3 B 10300-34800 3800 14590
13 B 6400-200-7000-220
8100-275-10300
340-10640
PB3 B 10300-34800 4200 16290
14 B 7000-220-8100-275
10300-340-10980
PB3 B 10300-34800 4400 17420
15 B 7220-220-8100-275
10300-340-10980
PB3 B 10300-34800 4600 18030
16 B 7220-220-8100-275
10300-340-11320
PB3 B 10300-34800 4800 18250
17 A 7220-220-8100-275
10300-340-11660
PB3 A 10300-34800 5000 18450
18 A 7880-220-8100-275
10300-340-11660
PB3 A 10300-34800 5400 20300
- ii -
Sr.
No.
Pre-revised Revised Initial
Pay
Group Pay Scale Pay
Band
Grou
p
Corresponding Pay Bands Grade
Pay
19 A 7880-220-8100-275
10300-340-12000
375-13500
PB4 A 15600-39100 5400 21000
20 A 9200-275-10300
340-12000-375
13500-400-13900
PB4 A 15600-39100 5700 22820
21 A 9750-275-10300
340-12000-375
13500-400-14700
PB4 A 15600-39100 6000 24140
22 A 10025-275-10300
340-12000-375
13500-400-15100
PB4 A 15600-39100 6600 25250
23 A 12000-375-13500
400-15100
PB4 A 15600-39100 7400 31120
24 A 12000-375-13500
400-15500
PB4 A 15600-39100 7600 31320
25 A 12000-375-13500
400-15900-450
16350
PB4 A 15600-39100 7800 31520
26 A 13125-375-13500
400-15900-450
16350
PB4 A 15600-39100 8200 32620
27 A 13500-400-15900
450-16800
PB4 A 15600-39100 8400 33510
28 A 14300-400-15900
450-18150
PB5 A 37400-67000 8600 46000
29 A 14300-400-15900
450-18600
PB5 A 37400-67000 8700 46100
30 A 14300-400-15900
450-18600-500
20100
PB5 A 37400-67000 8800 46200
31 A 16350-450-18600
500-20100
PB5 A 37400-67000 8900 48590
32 A 18600-500-22100 PB5 A 37400-67000 10000 54700
•    Uniform Annual increment to be three percent of pay for all employees.
•    The present system of Dearness Allowance on Central pattern to continue.
• Existing fixed amount of allowances to be doubled and made inflation proof with a provision of 25% automatic increase
- iii -
/

1 comment:

  1. Punjabaudit.Blogspot.Com: ਪ੍ਰਸੋਨਲ ਵਿਭਾਗ ਵੱਲੋਂ ਪੰਜਾਬ ਦੇ 'ਏ-ਵਰਗ' ਦੇ ਮੁਲਾਜ਼ਮਾਂ ਨੂੰ 'ਸੀ-ਵਰਗ' ਵਿਚ ਮੰਨਣ ਅਤੇ 'ਬੀ-ਵਰਗ' ਦੇ ਮੁਲਾਜ਼ਮਾਂ ਨੂੰ ਹੇਠਲੇ ਵਰਗ 'ਚ ਮੰਨਣ ਦਾ ਪੱਤਰ ਜਾਰੀ >>>>> Download Now

    >>>>> Download Full

    Punjabaudit.Blogspot.Com: ਪ੍ਰਸੋਨਲ ਵਿਭਾਗ ਵੱਲੋਂ ਪੰਜਾਬ ਦੇ 'ਏ-ਵਰਗ' ਦੇ ਮੁਲਾਜ਼ਮਾਂ ਨੂੰ 'ਸੀ-ਵਰਗ' ਵਿਚ ਮੰਨਣ ਅਤੇ 'ਬੀ-ਵਰਗ' ਦੇ ਮੁਲਾਜ਼ਮਾਂ ਨੂੰ ਹੇਠਲੇ ਵਰਗ 'ਚ ਮੰਨਣ ਦਾ ਪੱਤਰ ਜਾਰੀ >>>>> Download LINK

    >>>>> Download Now

    Punjabaudit.Blogspot.Com: ਪ੍ਰਸੋਨਲ ਵਿਭਾਗ ਵੱਲੋਂ ਪੰਜਾਬ ਦੇ 'ਏ-ਵਰਗ' ਦੇ ਮੁਲਾਜ਼ਮਾਂ ਨੂੰ 'ਸੀ-ਵਰਗ' ਵਿਚ ਮੰਨਣ ਅਤੇ 'ਬੀ-ਵਰਗ' ਦੇ ਮੁਲਾਜ਼ਮਾਂ ਨੂੰ ਹੇਠਲੇ ਵਰਗ 'ਚ ਮੰਨਣ ਦਾ ਪੱਤਰ ਜਾਰੀ >>>>> Download Full

    >>>>> Download LINK

    ReplyDelete