Saturday 19 April 2014

ਸ਼ਹੀਦੇ ਆਜ਼ਮ ਦੀ ਜੇਲ੍ਹ ਡਾਇਰੀ

ਸ਼ਹੀਦੇ ਆਜ਼ਮ ਦੀ ਜੇਲ੍ਹ ਡਾਇਰੀ
ਭਗਤ ਸਿੰਘ ਵੱਲੋਂ ਜੇਲ੍ਹ ਵਿੱਚ (1929-31)
ਅਧਿਐਨ ਦੇ ਦੌਰਾਨ ਲਏ ਗਏ ਨੋਟ ਅਤੇ ਟੂਕਾਂਸ਼ਹੀਦੇ ਆਜ਼ਮ ਦੀ ਡਾਇਰੀ ਪੰਜਾਬੀ ਪਾਠਕਾਂ ਦੇ ਹੱਥਾਂ ਵਿੱਚ ਦੇ ਕੇ
ਮੈਨੂੰ ਅਥਾਹ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਡਾਇਰੀ ਉਹਨਾਂ ਧਾਰਮਿਕ ਪੱਖੀਆਂ ਦੇ ਝੂਠ ਦਾ ਪਰਦਾ ਫਾਸ਼ ਕਰੇਗੀ ਜਿਹੜੇ ਭਗਤ ਸਿੰਘ ਨੂੰ ਧਾਰਮਿਕ ਵਿਚਾਰਾਂ ਦਾ ਧਾਰਨੀ ਦੱਸਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ।ਇਹ ਡਾਇਰੀ ਉਹਨਾਂ ਲਈ ਸੇਧ ਦਾ ਕੰਮ ਵੀ ਕਰੇਗੀ ਜਿਹੜੇ ਲੱਕਤੋੜਵੀਂ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਚੱਕੀ ਵਿੱਚ ਪਿਸ ਕੇ
ਖੁਦਕੁਸ਼ੀਆਂ ਦਾ ਰਾਹ ਫੜ ਰਹੇ ਹਨ।ਇਹ ਡਾਇਰੀ ਉਹਨਾਂ ਸਿਆਸੀ ਆਗੂਆਂ ਦਾ ਮੂੰਹ ਚਿੜਾਏਗੀ ਜਿਹੜੇ
ਲੋਕਾਂ ਦੀਆਂ ਧਾਰਮਿਕ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਭੜਕਾ ਕੇਸੱਤਾ ਤੇ ਕਾਬਜ਼ ਹੋਏ ਹਨ।
ਇਹ ਡਾਇਰੀ ਉਹਨਾਂ ਲਈ ਪਥ ਪ੍ਰਦਰਸ਼ਕ ਹੋਵੇਗੀ ਜਿਹੜੇ ਸਮੁੱਚੀਮਾਨਵਤਾ ਨੂੰ ਹੀ ਰਾਜ ਸੱਤ੍ਹਾ ਦਾ ਮਾਲਕ ਬਣਾਉਣਾ ਲੋਚਦੇ ਹਨ।ਇਹ ਡਾਇਰੀ ਉਹਨਾਂ ਮਾਪਿਆਂ ਲਈ ਸਬਕ ਹੋਏਗੀ ਜਿਹੜੇ ਸ਼ਹੀਦਾਂਦੇ ਵਿਚਾਰਾਂ ਨੂੰ ਤਾਂ ਲੁਕਾਉਂਦੇ ਹਨ ਪਰ ਉਹਨਾਂ ਦੀ ਕੁਰਬਾਨੀ ਦਾ ਮੁੱਲ ਵੱਟਣਵਿੱਚ ਸੰਕੋਚ ਨਹੀਂ ਕਰਦੇ।ਅੰਤ ਵਿੱਚ ਮੈਂ ਸਰਜੀਤ ਤਲਵਾਰ, ਨਰਭਿੰਦਰ ਅਤੇ ਨਰੇਸ਼ ਜੀ ਦਾ
ਪੰਜਾਬੀ ਅਨੁਵਾਦ ਵਿੱਚ ਸਹਿਯੋਗ ਦੇਣ ਲਈ ਧੰਨਵਾਦੀ ਹਾਂ। ਤੁਹਾਡੇ ਵਧੀਆਹੁੰਘਾਰੇ ਦੀ ਆਸ ਵਿੱਚ।
                                    UNICODE.TXT 
                                     download view pdf     

No comments:

Post a Comment